ishq

ishq

Rs. 325.00
Skip to product information
ishq

ishq

Rs. 325.00

ਇਸ ਦੁਨਿਆਵੀ ਸਫ਼ਰ ਵਿੱਚ ਜੇਕਰ ਕੁਝ ਅਸਮਾਨੀ ਹੈ ਤਾਂ ਉਹ ਇਸ਼ਕ ਹੈ। ਇੱਕ ਵਾਰ ਬਾਬਾ ਫ਼ਰੀਦ ਜੀ ਨੂੰ ਕਿਸੇ ਨੇ ਖ਼ਤ ਲਿਖਿਆ—‘ਹਜ਼ੂਰ! ਤੁਹਾਡੇ ਤੇ ਮੇਰੇ ਦਰਮਿਆਨ ਇਸ਼ਕਬਾਜ਼ੀ ਹੈ।’ ਬਾਬਾ ਜੀ ਨੇ ਬੜੀ ਸਾਦਗੀ ਨਾਲ ਉੱਤਰ ਦਿੱਤਾ- ‘ਹਜ਼ਰਤ! ਆਸ਼ਿਕਾਂ ਦੇ ਵਿਹੜੇ ਸਿਰਫ਼ ਇਸ਼ਕ ਹੋਇਆ ਕਰਦਾ ਹੈ, ਬਾਜ਼ੀਆਂ ਨਹੀਂ।’ ਹੁਣ ਅਕਲ ਤਾਂ ਆਖਦੀ ਹੈ ਕੇ ਸਾਹਮਣੇ ਲੱਖਾਂ ਦੀ ਫ਼ੌਜ ਹੈ ਪਰ ਇਸ਼ਕ ਆਖਦੈ ਪਿੱਛੇ ਗੁਰੂ ਦਾ ਥਾਪੜੈ। ਕਾਇਰਾਂ ਨੂੰ ਮਹਿਸੂਸ ਹੋਣ ਲਗਦਾ ਕਿ ਧੜ ‘ਤੇ ਸਿਰ ਨਹੀਂ ਰਹਿਣਾ ਪਰ ਆਸ਼ਿਕ ਆਖਦੇ ਨੇ ਕਿ ਸੀਸ ਤਾਂ ਪਹਿਲਾਂ ਹੀ ਭੇਂਟ ਕਰਕੇ ਤੁਰੇ ਹਾਂ ਹੁਣ ਤਾਂ ਬੱਸ ਪਰਵਾਨ ਹੋਣਾ ਬਾਕੀ ਹੈ ਗੁਰੂ ਦੀ ਹਜ਼ੂਰੀ ਵਿੱਚ । ਸ਼ਹਾਦਤ ਉਹਨਾਂ ਲਈ ਜਸ਼ਨ ਹੈ, ਵਸਲ ਦਾ ਰਾਹ ਹੈ,ਗੁਰੂ ਦੀ ਪੈਰਵੀ ਹੈ, ਜੋ “ਪਹਿਲਾ ਮਰਣੁ ਕਬੂਲਿ” ਕਰਕੇ ਤੁਰਦੇ ਨੇ। ਇਸ਼ਕ ਜਦ ਸਾਹਾਂ ‘ਚ ਰਸਾਈ ਕਰ ਜਾਵੇ, ਅੱਖਾਂ ‘ਤੇ ਤਾਰੀ ਹੋ ਜਾਵੇ ਤਾਂ ਸ਼ਬਦ ਰੂਪ ਲੈ ਲੈਂਦੇ ਨੇ ਤੇ ਕਵਿਤਾ ਦਾ ਜਨਮ ਹੁੰਦਾ ਹੈ। ਮੈਂ ਇਸ ਇਸ਼ਕ ਦੇ ਗੁਲ਼ਦਸਤੇ ਵਿੱਚ, "ਮੁਹੱਬਤ ਦੇ ਇਸ ਰੰਗੀਨ ਸਫ਼ਰ ਵਿੱਚ ਤੁਹਾਡਾ ਨਿੱਘਾ ਸੁਆਗਤ ਹੈ। ਇਹ ਕਿਤਾਬ ਸਿਰਫ਼ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਇਸ਼ਕ ਦੇ ਬਾਗ਼ ਵਿੱਚੋਂ ਚੁਣੇ ਹੋਏ ਉਹ ਫੁੱਲ ਹਨ, ਜਿਨ੍ਹਾਂ ਦੀ ਖ਼ੁਸ਼ਬੂ ਤੁਹਾਨੂੰ ਤੁਹਾਡੇ ਮਹਿਬੂਬ ਦੇ ਬੇਹੱਦ ਕਰੀਬ ਲੈ ਜਾਵੇਗੀ। ਹਰ ਲਫ਼ਜ਼ ਵਿੱਚੋਂ ਤੁਹਾਨੂੰ ਇੱਕ ਜਾਣੀ-ਪਛਾਣੀ ਮਹਿਕ ਆਵੇਗੀ।" 

You may also like