{"product_id":"madi-da-diva","title":"Madi da diva","description":"\u003cp\u003e\u003cmeta charset=\"UTF-8\"\u003e\u003cspan\u003eਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ। ਜਗਸੀਰ ਦੇ ਪਿਉ ਨੇ ਸਾਰੀ ਉਮਰ ਧਰਮ ਸਿੰਘ ਦੇ ਪਰਿਵਾਰ ਨਾਲ ਸੀਰ ਕੀਤਾ ਤੇ ਜਗਸੀਰ ਵੀ ਵਿਰਸੇ ਵਿੱਚ ਮਿਲੇ ਇਸੇ ਕਿੱਤੇ ਨਾਲ ਜੁੜਿਆ ਹੈ। ਧਰਮ ਸਿੰਘ ਲਈ ਆਪਣੇ ਪੁੱਤਰ ਭੰਤੇ ਤੇ ਜਗਸੀਰ ਵਿੱਚ ਕੋਈ ਫਰਕ ਨਹੀਂ। ਉਹ ਜਗਸੀਰ ਦੇ ਪਿਉ ਨੂੰ ਆਪਣੇ ਪਿਉ ਵਲੋਂ ਦਿੱਤਾ ਟਾਹਲੀ ਵਾਲਾ ਖੇਤ ਦੇਣਾ ਚਾਹੁੰਦਾ ਹੈ ਪਰ ਆਹਲਾ ਤੇ ਅਦਨਾ ਮਾਲਕੀ ਦਾ ਰਜਵਾੜਾਸ਼ਾਹੀ ਕਾਨੂੰਨ ਉਸ ਦੇ ਰਸਤੇ ਵਿੱਚ ਖੜਾ ਹੋਣ ਕਰ ਕੇ ਮਾਲਕੀ ਇੰਤਕਾਲ ਨਹੀਂ ਕਰ ਸਕਿਆ ਤੇ ਸਮੇਂ ਦੇ ਬਦਲਣ ਨਾਲ ਉਹ ਮਾਨਵਵਾਦੀ ਕਦਰਾਂ ਕੀਮਤਾਂ ਹੀ ਨਵੀਂ ਲਾਲਚੀ ਮਾਨਸਿਕਤਾ ਦੀ ਭੇਟ ਚੜ੍ਹ ਗਈਆਂ ਜਿਹਨਾਂ ਤੋਂ ਧਰਮ ਸਿੰਘ ਅਗਵਾਈ ਲੈਂਦਾ ਸੀ। ਉਹਦੀ ਪਤਨੀ ਤੇ ਪੁੱਤਰ ਦੋਵੇਂ ਜਗਸੀਰ ਸਿੰਘ ਪ੍ਰਤੀ ਧਰਮ ਸਿੰਘ ਦੇ ਪ੍ਰੇਮ ਭਰੇ ਵਤੀਰੇ ਨੂੰ ਗੁਨਾਹ ਵਜੋਂ ਲੈਣ ਲੱਗਦੇ ਹਨ। ਭੰਤਾ ਜਗਸੀਰ ਦੇ 'ਖੇਤ ' ਵਾਲੀ ਟਾਹਲੀ ਵਢਾ ਦਿੰਦਾ ਹੈ ਤੇ ਜਗਸੀਰ ਆਪਣੇ ਪਿਉ ਦੀ ਮੜ੍ਹੀ ਦੀਆਂ ਚਾਰ ਕੁ ਇੱਟਾਂ ਆਪਣੇ ਘਰ ਲਿਆ ਕੇ ਰੱਖ ਲੈਂਦਾ ਹੈ। ਉਹਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪ ਉੱਕਾ ਟੁੱਟ ਜਾਂਦਾ ਹੈ। ਧਰਮ ਸਿੰਘ, ਭਾਨੀ ਅਤੇ ਰੌਣਕੀ ਅਮਲੀ ਤੋਂ ਸਿਵਾ ਕੋਈ ਉਹਦਾ ਦਰਦੀ ਨਹੀਂ। ਇਹ ਤਿੰਨੋਂ ਪਾਤਰ ਉਨ੍ਹਾਂ ਅਣਹੋਇਆਂ ਦੀ ਹੋਣੀ ਦੇ ਪੂਰਵਸੰਕੇਤ ਬਣ ਨਿਬੜਦੇ ਹਨ ਜਿਹਨਾਂ ਨੂੰ ਦਨਦਨਾਉਂਦਾ ਆਉਂਦਾ ਨਵਾਂ ਨਜ਼ਾਮ ਹਾਸ਼ੀਏ ਵੱਲ ਧੱਕ ਦਿੰਦਾ ਹੈ। ਰੌਣਕੀ ਦੀ ਪਤਨੀ ਜਦੋਂ ਉਹਨੂੰ ਇੱਕਲੇ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਉਹਦੇ ਰੱਬ ਨੂੰ ਲਾਂਭੇ ਅਤੇ ਸਾਰੇ ਬਿਰਤਾਂਤ ਵਿੱਚ ਰਚਿਆ ਕਥਨ - ' ਬੰਦਿਆ ਤੇਰੀਆਂ ਦਸ ਦੇਹੀਆਂ ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ ' \u003c\/span\u003e\u003csup class=\"mw-ref reference\" id=\"cite_ref-3\" rel=\"dc:references\" data-mw='{\"name\":\"ref\",\"attrs\":{},\"body\":{\"id\":\"mw-reference-text-cite_note-3\"}}'\u003e\u003ca href=\"https:\/\/pa.wikipedia.org\/wiki\/%E0%A8%AE%E0%A9%9C%E0%A9%8D%E0%A8%B9%E0%A9%80_%E0%A8%A6%E0%A8%BE_%E0%A8%A6%E0%A9%80%E0%A8%B5%E0%A8%BE#cite_note-3\" id=\"mwFw\"\u003e\u003cspan class=\"mw-reflink-text\" id=\"mwGA\"\u003e\u003cspan class=\"cite-bracket\" id=\"mwGQ\"\u003e[\u003c\/span\u003e3\u003cspan class=\"cite-bracket\" id=\"mwGg\"\u003e]\u003c\/span\u003e\u003c\/span\u003e\u003c\/a\u003e\u003c\/sup\u003e\u003cspan\u003e ਮਾਹੌਲ ਨੂੰ ਘੋਰ ਦੁਖਾਂਤ ਦੀ ਰੰਗਤ ਚਾੜ੍ਹ ਦਿੰਦਾ ਹੈ।\u003c\/span\u003e\u003c\/p\u003e","brand":"My Store","offers":[{"title":"Default Title","offer_id":68325114216633,"sku":null,"price":225.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0825\/5314\/3481\/files\/IMG_0710.jpg?v=1794499984","url":"https:\/\/bootabookcenter.com\/products\/madi-da-diva","provider":"My Store","version":"1.0","type":"link"}